Ottawa (March 16, 2016): The World Sikh Organization of Canada has worked with NHL hockey arenas across Canada to implement kirpan accommodation procedures for Sikh guests.
Beginning in the 2015-16 NHL season, arenas were instructed to introduce airport-style security screening of guests, including walk-through metal detectors. The WSO began working with arenas across Canada on creating a suitable accommodation for Sikh guests that would balance security with freedom of religion and the Sikhs' obligation to wear the kirpan.
According to the policy adopted across Canada:
- Sikh guests wearing the kirpan should inform a member of the event service team at the security gate.
- The guest wearing the kirpan must be wearing all the other Sikh articles of faith.
- The total maximum length of a kirpan can be 7.5 inches, with a blade of no more than 4 inches in length and it should be worn underneath the clothing. In accordance with the Sikh tradition, the kirpan should be worn in a fabric belt (gatra) and secured into its sheath.
WSO had pioneered a kirpan accommodation policy for the guests at the 2010 Vancouver Olympics which has served as a precedent for the accommodation of the kirpan not just in Canada but across the world.
WSO President Mukhbir Singh said, "Hockey is Canada's national sport and unites us across all of our differences. It was important that we proactively ensured that Sikh guests would not run into issues with the new security measures at arenas. Our discussions with the arenas have been very positive and they recognized the importance of welcoming Sikh guests and accommodating the kirpan. We believe that the kirpan accommodation policy now in place at these arenas is an effective balance of security and the right of Canadian Sikhs to freely practice their faith."
The World Sikh Organization of Canada (WSO) is a non-profit organization with a mandate to promote and protect the interests of Canadian Sikhs, as well as to promote and advocate for the protection of human rights for all individuals, irrespective of race, religion, gender, ethnicity, and social and economic status.
ਵਰਲਡ ਸਿੱਖ ਆਰਗੇਨਾਈਨੇਸ਼ਨ ਕੈਨੇਡਾ ਨੇ ਨੈਸ਼ਨਲ ਹਾਕੀ ਲੀਗ ਦੇ ਕੈਨੇਡਾ ਸਥਿਤ ਸਟੇਡੀਅਮਾਂ ਨਾਲ ਆਪਸੀ ਗੱਲਬਾਤ ਦੇ ਜ਼ਰੀਏ ਹਾਕੀ ਵੇਖਣ ਜਾਣ ਵਾਲੇ ਸਿੱਖਾਂ ਲਈ ਕਿਰਪਾਨ ਨੂੰ ਮਾਨਤਾ ਪ੍ਰਾਪਤ ਕੀਤੀ ਹੈ |
ਨੈਸ਼ਨਲ ਹਾਕੀ ਲੀਗ ਵਲੋਂ 2015-16 ਨੂੰ ਸ਼ੁਰੂ ਹੋਣ ਵਾਲੇ ਸੀਜ਼ਨ ਲਈ ਆਪਣੀਆਂ ਟੀਮਾਂ ਲਈ ਨਵੀਂ ਨੀਤੀ ਲਾਗੂ ਕਰਦੇ ਹੋਏ ਉਨ੍ਹਾਂ ਨੂੰ ਸਟੇਡੀਅਮ ਵਿਚ ਖੇਡ ਦੇਖਣ ਆਉਣ ਵਾਲੇ ਦਰਸ਼ੱਕਾਂ ਨੂੰ ਏਅਰਪੋਰਟ ਵਰਗੀ ਸੁਰਖਿਆ ਨੀਤੀ ਅਪਨਾਉਣ ਦਾ ਆਦੇਸ਼ ਜਾਰੀ ਕੀਤਾ ਸੀ ਜਿਸ ਤਹਿਤ ਦਰਸੱæਕਾਂ ਨੂੰ ਮੈਟਲ-ਡੀਟੈਕਟਰ ਵਿਚੋਂ ਲੰਘਣਾ ਜਰੂਰੀ ਕਰ ਦਿੱਤਾ ਗਿਆ ਸੀ | ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਇਸ ਨਵੀਂ ਤਬਦੀਲੀ ਦਾ ਅੰਮ੍ਰਿਤਧਾਰੀ ਸਿੱਖਾਂ ਉਪਰ ਪੈਣ ਵਾਲੇ ਪ੍ਰਭਾਵ ਨੂੰ ਮਹਿਸੂਸ ਕਰਦੇ ਹੋਏ ਕੈਨੇਡਾ ਵਿਚ ਨੈਸ਼ਨਲ ਹਾਕੀ ਲੀਗ ਕਰਵਾਉਣ ਵਾਲੇ ਸਟੇਡੀਅਮ ਪ੍ਰਬੰਧਕਾਂ ਨਾਲ ਤਾਲਮੇਲ ਸ਼ੁਰੂ ਕੀਤਾ ਤਾਂ ਜੋ ਸੁਰਖਿਆ ਦੇ ਮੁੱਦੇ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਸਿੱਖਾਂ ਦੇ ਹੱਕਾਂ ਨੂੰ ਬਰਕਰਾਰ ਰੱਖਿਆ ਜਾ ਸਕੇ |
ਆਪਸੀ ਗੱਲਬਾਤ ਸਦਕਾ ਤਿਆਰ ਕੀਤੀ ਪਾਲਸੀ ਤਹਿਤ ਅੰਮ੍ਰਿਤਧਾਰੀ ਸਿੱਖ ਨੂੰ ਹਾਕੀ ਸਟੇਡੀਅਮ ਵਿਚ ਦਾਖਲ ਹੋਣ ਸਮੇਂ ਸੁਰਖਿਆ ਅਧਿਕਾਰੀਆਂ ਨੂੰ ਦੱਸਣਾ ਪਵੇਗਾ ਕਿ ਉਹ ਆਪਣੇ ਧਾਰਮਿਕ ਅਕੀਦੇ ਸਦਕਾ ਕਿਰਪਾਨ ਰੱਖਦਾ ਹੈ | ਨੈਸ਼ਨਲ ਹਾਕੀ ਲੀਗ ਦੇ ਸਟੇਡੀਅਮ ਵਿਚ ਕਿਰਪਾਨਧਾਰੀ ਸਿੱਖਾਂ ਲਈ ਮਾਨਤਾ ਸਿਰਫ ਅੰਮ੍ਰਿਤਧਾਰੀ ਸਿੱਖਾਂ ਲਈ ਹੈ ਅਤੇ ਕਿਰਪਾਨ ਦੇ ਬਲੇਡ ਦੀ ਲੰਬਾਈ 4 ਇੰਚ ਤੱਕ ਅਤੇ ਕਵਰ ਸਮੇਤ 7æ5 ਇੰਚ ਤੱਕ ਹੋਣ ਤੋਂ ਇਲਾਵਾ ਸਿੱਖ ਮਰਯਾਦਾ ਅਨੁਸਾਰ ਕੱਪੜੇ ਦੇ ਬਣੇ ਗਾਤਰੇ ਵਿਚ ਸੁਰਖਿਅਤ ਹੋਣ ਅਤੇ ਇਸ ਨੂੰ ਕਮੀਜ਼ ਦੇ ਅੰਦਰ ਪਹਿਨਣਾ ਜਰੂਰੀ ਹੈ |
ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਨੇ ਕਿਰਪਾਨ ਦੀ ਮਾਨਤਾ ਲਈ 2010 ਵਿਚ ਵੈਨਕੂਵਰ ਵਿਖੇ ਵਿੰਟਰ-ਓਲਪਿੰਕ ਵਿਚ ਆਪਸੀ ਗੱਲਬਾਤ ਨਾਲ ਜੋ ਪ੍ਰਾਪਤੀਆਂ ਕੀਤੀਆਂ ਸਨ ਉਹ ਸਿਰਫ ਕੈਨੇਡਾ ਵਿਚ ਹੀ ਨਹੀਂ ਬਲਕਿ ਦੁਨੀਆਂ ਦੇ ਹੋਰ ਅਨੇਕਾਂ ਮੁਲਕਾਂ ਵਿਚ ਅੰਮ੍ਰਿਤਧਾਰੀ ਸਿੱਖਾਂ ਨੂੰ ਕਿਰਪਾਨ ਦੇ ਮੁੱਦੇ ਸਬੰਧੀ ਸਹਾਇਕ ਸਿੱਧ ਹੋ ਰਹੀਆਂ ਹਨ |
ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਦੇ ਮੁੱਖ-ਸੇਵਾਦਾਰ, ਸ੍ਰ: ਮੁੱਖਬੀਰ ਸਿੰਘ ਨੇ ਕਿਹਾ ਕਿ ਹਾਕੀ ਕੈਨੇਡਾ ਦੀ ਕੌਮੀ ਖੇਡ ਹੈ ਅਤੇ ਇਹ ਸਮਾਜ ਵਿਚ ਵਖਰੇਵਿਆਂ ਦੇ ਬਾਵਜ਼ੂਦ ਸਾਨੂੰ ਜੋੜਣ ਦਾ ਕੰਮ ਕਰਦੀ ਹੈ | ਸਾਡੇ ਲਈ ਇਹ ਜਰੂਰੀ ਸੀ ਕਿ ਅਸੀਂ ਇਸ ਮਸਲੇ ਨੂੰ ਪਹਿਲ ਦੇ ਆਧਾਰ ਉਪਰ ਲਈਏ ਤਾਂ ਜੋ ਨੈਸ਼ਨਲ ਹਾਕੀ ਲੀਗ ਦੇ ਖੇਡ ਵੇਖਣ ਜਾਣ ਵਾਲੇ ਅੰਮ੍ਰਿਤਧਾਰੀ ਸਿੱਖਾਂ ਨੂੰ ਸੁਰਖਿਆ ਲਈ ਲਾਗੂ ਕੀਤੀ ਜਾਣ ਵਾਲੀ ਇਸ ਨਵੀਂ ਤਬਦੀਲੀ ਸਦਕਾ ਕੋਈ ਮੁਸ਼ਕਲ ਨਾਂ ਆਵੇ | ਹਾਕੀ ਸਟੇਡੀਅਮ ਦੇ ਅਧਿਕਾਰੀਆਂ ਦੇ ਨਾਲ ਸਾਡੀ ਗੱਲਬਾਤ ਬਹੁਤ ਹੀ ਸੁਖਾਂਵੇ ਮਾਹੌਲ ਵਿਚ ਹੋਈ ਹੈ ਅਤੇ ਉਹ ਅੰਮ੍ਰਿਤਧਾਰੀ ਸਿੱਖਾਂ ਦਾ ਸਤਿਕਾਰ ਬਰਕਰਾਰ ਰੱਖਣ ਲਈ ਕਿਰਪਾਨ ਦੀ ਮਹੱਤਤਾ ਨੂੰ ਸਮਝਦੇ ਹਨ | ਸਾਡਾ ਇਹ ਵਿਸ਼ਵਾਸ਼ ਹੈ ਕਿ ਨੈਸ਼ਨਲ ਹਾਕੀ ਲੀਗ ਨਾਲ ਸਬੰਧਤ ਕੈਨੇਡੀਅਨ ਸਟੇਡੀਅਮ ਵਿਚ ਕਿਰਪਾਨ ਦੀ ਮਾਨਤਾ ਪ੍ਰਾਪਤ ਕਰਨ ਲਈ ਬਣਾਈ ਇਹ ਨੀਤੀ ਸੁਰਖਿਆ ਅਤੇ ਸਿੱਖਾਂ ਦੀ ਧਾਰਮਿਕ ਆਜ਼ਾਦੀ ਨੂੰ ਬਰਕਰਾਰ ਰੱਖਣ ਦੇ ਮੁੱਦਿਆਂ ਲਈ ਢੁਕਵੀਂ ਹੈ |
ਵਰਲਡ ਸਿੱਖ ਆਰਗੇਨਾਈਜੇਸ਼ਨ ਇਕ ਗੈਰ-ਰਾਜਨੀਤਕ ਅਤੇ ਮਨੁੱਖੀ ਅਧਿਕਾਰਾਂ ਦੇ ਖੇਤਰ ਵਿਚ ਕੰਮ ਕਰਨ ਵਾਲੀ ਸੰਸਥਾਂ ਹੈ ਅਤੇ ਸਾਡਾ ਮਨੋਰਥ ਕਨੇਡੀਅਨ ਸਿੱਖਾਂ ਦੇ ਹੱਕਾਂ ਦੀ ਰਖਵਾਲੀ ਤੋਂ ਇਲਾਵਾ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਹੈ | ਇਨ੍ਹਾਂ ਤੋਂ ਇਲਾਵਾ ਜਥੇਬੰਦੀ ਹਰ ਵਿਅਕਤੀ ਦੇ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਲਈ ਜਾਤ, ਧਰਮ ਰੰਗ, ਆਰਥਿਕ ਹਾਲਾਤਾਂ ਨੂੰ ਬਰਾਬਰ ਮੰਨਦੇ ਹੋਏ ਉਨ੍ਹਾਂ ਦੇ ਹੱਕਾਂ ਲਈ ਜੂਝਦੀ ਹੈ |
Be the first to comment
Sign in with
Facebook