Regulatory Changes to Flying With Cremated Remains

WSO has been contacted by the Canadian Air Transport Security Authority (CATSA) about regulatory changes to airport screening of cremation containers (urns) when flying.  As many Sikh families do travel with cremated remains, the below will be of particular importance.  Punjabi version follows the English. 

Can You Fly with Cremated Remains?

 

Yes. You may bring a cremation container on the plane with you if certain conditions are met. We realize how difficult it is to lose a loved one, but knowing and planning to meet these conditions ahead of time can help you avoid disappointment at the airport. For example, some airlines do not allow cremated remains as checked baggage, so please check with your air carrier first to learn about possible restrictions.

Passengers are allowed to carry a cremation container with them as part of their carry-on baggage. The container, however, must pass through the x-ray machine.

•         It must be made of a material that allows the x-ray to clearly scan its contents.

•         It should not contain additional items, such as a kirpan or bangles. We suggest you bring these separately in your checked baggage. A kirpan will not be allowed in carry-on baggage.

•         It must pass security screening. Documentation from a funeral home does not provide an exemption to this requirement.

•          Screening officers are not permitted to open a cremation container, and they will not inspect the contents if you open it yourself.  

•         It cannot be placed in checked baggage if it has been x-rayed at pre-board screening and its contents could not be determined.

Before heading to the airport ask your funeral director about temporary containers for transportation purposes. These containers are more likely to pass through security. You can also bring your empty permanent container with you and arrange for a funeral home at your destination to transfer the container contents.

What cremation container materials will pass through the security checkpoint?

Due to differences in thickness, shape and material, some cremation containers are more likely to pass Plastic, cardboard or cloth containers are most likely to clear the x-ray machine and be permitted past the checkpoing.  

Metal, granite and ceramic containers are least likely to be permitted past the checkpoint.

If your container does not pass pre-board screening for carry-on baggage, you may:

•         leave the container with a friend or family member who is not travelling and still at the airport;

•         ask your airline representative to re-book you on a later flight, allowing you time to make other

•         ship the container via mail, cargo or courier. Please keep in mind that shipping options vary at

 

For more information visit www.catsa.gc.ca or call 1-888-294-2202 

 

 

ਕੀ ਤੁਸੀਂ ਮਿਰਤਕ ਪ੍ਰਾਣੀ ਦੀਆਂ ਅਸਥੀਆਂ ਨਾਲ ਹਵਾਈ ਜਹਾਜ 'ਚ ਸਫ਼ਰ ਕਰ ਸਕਦੇ ਹੋ?

ਜੀ ਹਾਂ। ਕੁਝ ਲੋੜਾਂ ਨੂੰ ਧਿਆਨ ਵਿਚ ਰਖਦੇ ਹੋਏ, ਤੁਸੀਂ ਅਸਥੀਆਂ ਦਾ ਪਾਤਰ, ਆਪਣੇ ਨਾਲ ਹਵਾਈ ਜਹਾਜ ਵਿਚ ਲੈ ਜਾ ਸਕਦੇ ਹੋ।

ਸਾਨੂੰ ਅਹਿਸਾਸ ਹੈ ਕਿ ਪਰਿਵਾਰ ਦੇ ਨਜ਼ਦੀਕੀ ਜੀਅ ਦਾ ਵਿਛੋੜਾ ਝੱਲ੍ਹਣਾ ਬਹੁਤ ਔਖਾ ਹੁੰਦਾ ਹੈ ਪਰ ਜੇ ਸਬੰਧਤ ਲੋੜਾਂ ਜਾਂ ਸ਼ਰਤਾਂ ਦੀ ਜਾਣਕਾਰੀ ਹੋਵੇ ਤਾਂ ਇਨ੍ਹਾਂ ਨੂੰ ਧਿਆਨ ਵਿਚ ਰਖ ਕੇ ਪੂਰਾ ਕਰਨ ਨਾਲ, ਹਵਾਈ ਅੱਡੇ ਤੇ ਪਹੁੰਚਣ ਤੋਂ ਬਾਅਦ ਮੁਮਕਨ ਪਰੇਸ਼ਾਨੀ ਜਾਂ ਮਾਯੂਸੀ ਤੋਂ ਸਹਿਜੇ ਹੀ ਬਚਿਆ ਜਾ ਸਕਦਾ ਹੈ। 

ਉਦਹਾਰਣ ਵਜੋਂ, ਕੁਝ ਹਵਾਈ ਕੰਪਨੀਆਂ, ਮਿਰਤਕ ਪ੍ਰਾਣੀ ਦੀਆਂ ਅਸਥੀਆਂ ਨੂੰ ਬੁੱਕ (ਚੈਕ) ਕੀਤੇ ਸਮਾਨ ਵਿਚ ਰੱਖਣ ਦੀ ਇਜਾਜ਼ਤ ਨਹੀਂ ਦੇਂਦੀਆਂ। ਇਸ ਲਈ, ਚੰਗਾ ਹੋਵੇਗਾ, ਜੇ ਸਬੰਧਤ ਹਵਾਈ ਕੰਪਨੀ ਤੋਂ ਇਹ ਜਾਣਕਾਰੀ ਪਹਿਲਾਂ ਹੀ ਲੈ ਲਈ ਜਾਵੇ। ਮੁਸਾਫ਼ਰਾਂ ਨੂੰ ਅਸਥੀਆਂ ਦਾ ਅਸਥੀ-ਪਾਤਰ ਆਪਣੇ ਨਾਲ ਹਵਾਈ ਜਹਾਜ ਵਿਚ ਲੈ ਜਾਣ ਦੀ ਇਜਾਜ਼ਤ ਹੈ, ਪਰ ਇਹ ਅਸਥੀ-ਪਾਤਰ, ਹਵਾਈ ਅੱਡਿਆਂ ਤੇ ਹਿਫ਼ਾਜ਼ਤੀ ਪ੍ਰਬੰਧਾ ਲਈ ਲਾਈਆਂ ਐਕਸਰੇ ਮਸ਼ੀਨਾਂ ਵਿਚੋਂ ਲੰਘਾਉਣਾ ਜਰੂਰੀ ਹੈ।

• ਇਹ ਅਸਥੀ-ਪਾਤਰ, ਏਹੋ ਜਿਹੀ ਚੀਜ਼ ਦਾ ਬਣਿਆ ਹੋਣਾ ਚਾਹੀਦਾ ਹੈ ਜੋ ਉਨ੍ਹਾਂ ਦੀਆਂ ਐਕਸਰੇ ਮਸ਼ੀਨਾਂ ਰਾਹੀਂ ਜਾਂਚ ਵਿਚ ਰੁਕਾਵਟ ਨਾਂ ਪਾਵੇ।
• ਇਸ ਅਸਥੀ-ਪਾਤਰ ਵਿਚ ਅਸਥੀਆਂ ਦੇ ਇਲਾਵਾ ਹੋਰ ਕੋਈ ਚੀਜ਼, ਜਿਵੇਂ ਕਿ ਕਿਰਪਾਨ ਜਾਂ ਕੜਾ ਵਗੈਰਾ ਨਾਂ ਰਖਿਆ ਜਾਵੇ। ਇਹ ਚੀਜ਼ਾਂ ਬੁੱਕ ਕੀਤੇ ਸਮਾਨ ਵਿਚ ਰਖੀਆਂ ਜਾ ਸਕਦੀਆਂ ਹਨ। ਕਿਰਪਾਨ ਨੂੰ ਜਹਾਜ ਵਿਚ ਲੈ ਜਾਣ ਦੀ ਇਜਾਜ਼ਤ ਨਹੀਂ।
• ਫ਼ਯੂਨਰਲ ਹੋਮ ਜਾਂ ਓਹ ਅਦਾਰਾ ਜਿਥੇ ਕਿ ਅੰਤਮ ਸੰਸਕਾਰ ਕੀਤਾ ਗਿਆ ਸੀ, ਵਲੋਂ ਦਿਤੇ ਦਸਤਾਵੇਜ਼, ਹਵਾਈ ਸਫ਼ਰ ਨਾਲ ਸਬੰਧਤ ਸੁਰੱਖਿਆ ਜਾਂਚ ਤੋ ਛੋਟ ਨਹੀਂ ਦਿਵਾ ਸਕਦੇ।
• ਹਵਾਈ ਅੱਡੇ ਤੇ ਸੁਰੱਖਿਆ ਕਰਮਚਾਰੀਆਂ ਨੂੰ ਅਸਥੀਆਂ ਦੇ ਅਸਥੀ-ਪਾਤਰ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ 'ਤੇ ਨਾਂ ਹੀ ਉਨ੍ਹਾਂ ਨੂੰ ਇਸ ਅਸਥੀ-ਪਾਤਰ ਅੰਦਰ ਜਾਂਚ ਕਰਨ ਦਾ ਅਧਿਕਾਰ ਹੈ, ਭਾਂਵੇਂ ਤੁਸੀਂ ਇਸ ਅਸਥੀ-ਪਾਤਰ ਨੂੰ ਆਪ ਹੀ ਖੋਲੋ।
• ਜੇ ਜਹਾਜ਼ ਵਿਚ ਚੜ੍ਹਨ ਤੋਂ ਪਹਿਲਾਂ, ਸੁਰੱਖਿਆ ਐਕਸਰੇ ਦੀ ਜਾਂਚ ਦੌਰਾਨ ਇਸ ਅਸਥੀ-ਪਾਤਰ ਵਿਚ ਦੀਆਂ ਵਸਤਾਂ ਦੀ ਸਹੀ ਪਛਾਣ ਨਾਂ ਹੋ ਸਕੇ ਤਾਂ ਇਸ ਨੂੰ ਬੁੱਕ (ਚੈਕ) ਹੋਣ ਵਾਲੇ ਸਮਾਨ ਵਿਚ ਰੱਖਣ ਦੀ ਇਜਾਜ਼ਤ ਨਹੀਂ ਹੋਵੇਗੀ।
ਹਵਾਈ ਅੱਡੇ ਤੇ ਜਾਣ ਤੋਂ ਪਹਿਲਾਂ, ਬੇਨਤੀ ਕਰਨ ਤੇ, ਫ਼ਯੂਨਰਲ ਹੋਮ ਦੇ ਕਰਮਚਾਰੀ, ਅਸਥੀਆਂ ਨੂੰ ਏਹੋ ਜਿਹੇ ਡੱਬੇ ਜਾਂ ਬਰਤਨ ਵਿਚ ਰੱਖ ਕੇ ਦੇ ਸਕਦੇ ਨੇ ਜੋ ਸੁਰੱਖਿਆ ਜਾਂਚ ਕਰਨ ਵਿਚ ਅੜਚਣ ਨਹੀਂ ਬਣਦੇ। ਮਰਜ਼ੀ ਜਾਂ ਲੋੜ ਮੁਤਾਬਕ ਕੋਈ ਦੂਜਾ ਅਸਥੀ-ਪਾਤਰ, ਖਾਲੀ ਹੀ, ਨਾਲ ਲੈ ਜਾਇਆ ਜਾ ਸਕਦਾ ਹੈ ਅਤੇ ਮੰਜ਼ਲ ਤੇ ਪਹੁੰਚ ਕੇ ਅਸਥੀਆਂ ਨੂੰ ਇਸ ਅਸਥੀ-ਪਾਤਰ ਵਿਚ ਤਬਦੀਲ ਕੀਤਾ / ਕਰਵਾਇਆ ਜਾ ਸਕਦਾ ਹੈ।     


ਕਿਸ ਤਰ੍ਹਾਂ ਦੇ ਅਸਥੀ-ਪਾਤਰ ਸੁਰੱਖਿਆ ਜਾਂਚ ਦੀਆਂ ਲੋੜਾਂ ਪੂਰੀਆਂ ਕਰ ਸਕਦੇ ਹਨ?


ਅਸਥੀ-ਪਾਤਰ ਦੀ ਸ਼ਕਲ, ਬਣਤਰ ਲਈ ਵਰਤੇ ਪਦਾਰਥਾਂ ਜਾਂ ਮੋਟਾਈ 'ਚ ਫ਼ਰਕ ਹੋਣ ਕਾਰਨ, ਪਲਾਸਟਿਕ, ਗੱਤੇ ਜਾਂ ਕਪੜੇ ਦੇ ਬਣੇ ਪਾਤਰ, ਐਕਸਰੇ 'ਤੇ ਸੁਰੱਖਿਆ ਜਾਂਚ ਵਿਚ ਸਹਿਜੇ ਹੀ ਸਹੀ ਨਿਕਲਦੇ ਹਨ; ਪਰ ਜ਼ਿਆਦਾਤਰ, ਧਾਤ, ਪੱਥਰ ਜਾਂ ਸਿਰੇਮਿਕ (ਪੱਥਰ ਵਰਗੇ ਮਸ਼ੀਨੀ ਪਦਾਰਥ) ਦੇ ਬਣੇ ਅਸਥੀ-ਪਾਤਰ, ਰੁਕਾਵਟ ਦਾ ਕਾਰਨ ਬਣਦੇ ਹਨ।

ਜੇ ਤੁਹਾਡਾ ਲਿਆਂਦਾ ਅਸਥੀ-ਪਾਤਰ ਸੁਰੱਖਿਆ ਜਾਂਚ ਵਿਚ ਪੂਰਾ ਨਾਂ ਉਤਰੇ, ਤਾਂ ਤੁਸੀਂ:
• ਇਸ ਅਸਥੀ-ਪਾਤਰ ਨੂੰ ਕਿਸੇ ਸਬੰਧੀ ਜਾਂ ਮਿੱਤਰ ਕੋਲ ਛੱਡ ਸਕਦੇ ਹੋ ਜੋ ਹਵਾਈ ਅੱਡੇ ਤੇ ਮੌਜੂਦ ਹੋਵੇ ਪਰ ਸਫ਼ਰ ਨਾਂ ਕਰ ਰਿਹਾ ਹੋਵੇ।
• ਹਵਾਈ ਕੰਪਨੀ ਦੇ ਅਧਿਕਾਰੀ ਨੂੰ ਬੇਨਤੀ ਕਰ ਸਕਦੇ ਹੋ ਕਿ ਉਹ ਤੁਹਾਨੂੰ ਬਾਅਦ ਦੀ ਕਿਸੇ ਫ਼ਲਾਈਟ ਲਈ ਬੁੱਕ ਕਰ ਦੇਵੇ ਤਾਂ ਜੋ ਤੁਸੀਂ ਅਸਥੀ-ਪਾਤਰ ਨੂੰ ਡਾਕ ਰਾਹੀਂ, ਕੋਰੀਅਰ ਰਾਹੀਂ ਜਾਂ ਕਾਰਗੋ ਦੇ ਤੌਰ ਤੇ ਭੇਜ ਸਕੋ। ਇਸ ਗੱਲ ਦਾ ਧਿਆਨ ਰਹੇ ਕਿ ਵੱਖ ਵੱਖ ਸਾਧਨਾਂ ਨਾਲ ਵੱਖ ਵੱਖ ਲੋੜਾਂ ਜਾਂ ਸ਼ਰਤਾਂ ਸਬੰਧਤ ਹੁੰਦੀਆਂ ਹਨ। 
ਹੋਰ ਜਾਣਕਾਰੀ, ਹੇਠ ਲਿਖੇ ਸੁਰੱਖਿਆ ਸਬੰਧੀ ਵੈਬਸਾਈਟ ਤੋਂ ਜਾਂ ਟੈਲੀਫ਼ੋਨ ਰਾਹੀਂ ਲਈ ਜਾ ਸਕਦੀ ਹੈ।

www.catsa.gc.ca or call 1-888-294-2202

 

Be the first to comment

Please check your e-mail for a link to activate your account.