WSO Calls For Urgent Assistance to Afghan Sikhs After Kabul Attack

Ottawa (March 25, 2020): The World Sikh Organization of Canada is deeply saddened by the terrorist attack on Gurdwara Guru Har Rai in Shor Bazaar, Kabul, Afghanistan, today. Several attackers raided the gurdwara premises shortly before 8am and according to reports, killed at least 23 Sikhs. Afghan security forces continue to engage in a gun battle with the attackers.

The Daesh has claimed responsibility for the attack. The Daesh had earlier killed 19 Sikhs in a suicide bomb attack in June 2018.

Kabul is home to the last remaining Sikhs in Afghanistan. Sikh and Hindu Afghans currently face a difficult, if not unliveable, situation in many parts of Afghanistan. The Sikh and Hindu communities that have lived in Afghanistan for hundreds of years now number approximately 1,000. Prior to 1992, their population numbered over 200,000, however due to persecution and discrimination, most have been forced to flee to other countries. The Afghan Sikh and Hindus remaining in Afghanistan are the most vulnerable who do not have the resources or ability to relocate.

 

 

The WSO along with the Manmeet Singh Bhullar Foundation and the Canadian Sikh community have consistently called for measures to address the plight of Sikhs and Hindus in Afghanistan, as Afghan authorities have been unable to offer meaningful protection of their basic human rights.

Without internal flight options, or prospects of meaningful integration in neighbouring countries, international resettlement has become the only viable solution for Afghan Sikh and Hindu asylum seekers.

The WSO continues to assist the efforts to resettle some of these Afghan Sikh and Hindu families to Canada, which were begun by Alberta MLA Manmeet Singh Bhullar before his tragic death in 2015. While 15 refugee families have now settled in Canada, many others continue to await the processing of their files.

 

 

WSO President Tejinder Singh Sidhu said, “today’s attack on Gurdwara Guru Har Rai in Kabul and the brutal murder of so many Sikhs is a horrific act of terror, but sadly not one that was unexpected.

Afghan Sikhs and Hindus have repeatedly cried out for assistance and warned that their lives are in imminent danger. Without urgent help, the remaining Sikhs and Hindus in Afghanistan face a tragic fate. Although this is a trying time for Canada and the entire world as we battle the Corona virus, we must remember our duty to assist vulnerable communities facing extermination such as Afghan Hindus and Sikhs.

We call on the Canadian government to expedite the processing of their refugee applications and allow the Sikhs and Hindus remaining in Afghanistan to be directly sponsored by Canadians.”

 

Punjabi Version: 

ਓਟਾਵਾ (ਮਾਰਚ ੨੫, ੨੦੨੦) : World Sikh Organization Of Canada ਅੱਜ ਕਾਬੁਲ ਵਿੱਚ ਗੁਰੂ ਹਰ ਰਾਏ ਗੁਰਦੁਵਾਰੇ ਤੇ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਦੀ ਕਰਦੀ ਹੈ | ਰਿਪੋਰਟਾਂ ਅਨੁਸਾਰ ਇਹ ਹਮਲਾ ਅੱਜ ਸਵੇਰ ਦੇ 8 ਵਜੇ ਤੋਂ ਪਹਿਲਾਂ ਕੁਝ ਹਮਲਾਵਰਾਂ ਨੇ ਕੀਤਾ | ਖ਼ਬਰਾਂ ਅਨੁਸਾਰ ਅਫਗਾਨੀ ਸੁਰੱਖਿਆ ਬਲਾਂ ਅਤੇ ਹਮਲਾਵਰਾਂ ਵਿੱਚ ਕਾਫੀ ਚਿਰ ਗੋਲੀਬਾਰੀ ਜਾਰੀ ਰਹੀ |

ਇਸ ਹਮਲੇ ਦੀ ਜੁੰਮੇਵਾਰੀ "ISIS" ਨਾਮੀ ਅੱਤਵਾਦੀ ਸੰਗਠਨ ਨੇ ਲਈ ਹੈ| ਇਹ ਅੱਤਵਾਦੀ ਸੰਗਠਨ ਨੇ ਪਹਿਲਾਂ ਵੀ ਜੂਨ 2018 ਵਿੱਚ ਮਨੁੱਖੀ ਬੰਬ ਹਮਲਾ ਕਰ ਕੇ 19 ਸਿੱਖ ਸ਼ਹੀਦ ਕਰ ਦਿੱਤੇ ਸਨ |

ਅਫਗਾਨਿਸਤਾਨ ਵਿੱਚ ਘੱਟ ਗਿਣਤੀ ਦੇ ਲੋਕਾਂ ਦਾ ਰਹਿਣਾ ਬਹੁਤ ਜਿਆਦਾ ਮੁਸ਼ਕਿਲ ਹੋ ਗਇਆ ਹੈ ਅਤੇ ਅਫਗਾਨੀ ਸਿੱਖ ਸਿਰਫ਼ ਕਾਬੁਲ, ਜਲਾਲਾਬਾਦ ਤੇ ਗਜ਼ਨੀ ਵਿੱਚ ਹੀ ਰਹਿ ਗਏ ਹਨ | ਸਾਲ ੧੯੯੨ ਤੋਂ ਪਹਿਲਾਂ ਅਫਗਾਨਿਸਤਾਨ ਵਿੱਚ ਕਰੀਬ ੨੦੦,੦੦੦ ਸਿੱਖ ਅਤੇ ਹਿੰਦੂ ਰਹਿੰਦੇ ਸਨ | ਹੁਣ ਇਹ੍ਹਨਾਂ ਦੀ ਗਿਣਤੀ ਸਿਰਫ ੧੦੦੦ ਦੇ ਆਸ ਪਾਸ ਰਹਿ ਗਈ ਹੈ | ਅਜੋਕੇ ਹਾਲਤਾਂ ਕਰਕੇ ਘੱਟ ਗਿਣਤੀ ਦੇ ਲੋਕਾਂ ਦਾ ਰਹਿਣਾ ਬਹੁਤ ਮੁਸ਼ਕਿਲ ਨਹੀਂ ਬਲਕਿ ਨਾਮੁਮਕਿਨ ਦੇ ਬਰਾਬਰ ਹੈ | ਬਹੁਤ ਲੋਕ ਅਜੋਕੇ ਹਾਲਤਾਂ ਕਰਕੇ ਮਜਬੂਰੀ ਬੱਸ ਅਫਗਾਨਿਸਤਾਨ ਵਿਚੋਂ ਸ਼ਰਨਾਰਥੀ ਬਣ ਕੇ ਦੂਸਰੇ ਦੇਸ਼ਾਂ ਵਿੱਚ ਜਾ ਚੁਕੇ ਹਨ | ਜੋ ਲੋਕ ਇਨ੍ਹਾਂ ਹਾਲਾਤਾਂ ਵਿੱਚ ਰਹਿ ਰਹੇ ਹਨ ਇਹ ਉਹ ਲੋਕ ਹਨ ਜਿਨ੍ਹਾਂ ਕੋਲ ਕਿਸੇ ਹੋਰ ਮੁਲਕ ਵਿੱਚ ਜਾਣ ਦਾ ਕੋਈ ਰਾਹ ਨਹੀਂ ਹੈ ਅਤੇ ਇਨ੍ਹਾਂ ਹਾਲਾਤਾਂ ਵਿੱਚ ਰਹਿਣ ਵਾਸਤੇ ਮਜਬੂਰ ਹਨ|

WSO , ਮਨਮੀਤ ਸਿੰਘ ਭੁੱਲਰ ਸੰਸਥਾ, ਅਤੇ ਕੈਨੇਡੀਅਨ ਸਿੱਖਾਂ ਨਾਲ ਰਲ਼ ਕੇ ਪਿਛਲੇ ਕਈ ਸਾਲਾਂ ਤੋਂ ਅਫਗਾਨੀ ਸਿੱਖਾਂ ਅਤੇ ਹਿੰਦੂਆਂ ਦੇ ਮਨੁੱਖੀ ਅਧਿਕਾਰਾਂ ਲਈ ਅਫਗਾਨੀ ਸਰਕਾਰ ਕੋਲੋਂ ਮੰਗ ਕਰ ਰਹੀ ਹੈ | ਪਰ ਅਫਗਾਨੀ ਸਰਕਾਰ ਇਹ ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਅਤੇ ਸੁਰੱਖਿਆ ਦੇਣ ਤੋਂ ਅਸਮਰੱਥ ਰਹੀ ਹੈ |

ਇਨਾਂ ਹਾਲਾਤਾਂ ਵਿੱਚ ਇਹ ਲੋਕਾਂ ਨੂੰ ਇਸ ਦੇਸ਼ ਵਿੱਚ ਕੱਢ ਕੇ ਤੇ ਦੂਸਰੇ ਦੇਸ਼ਾਂ ਵਿੱਚ ਵਸਾਉਣ ਤੋਂ ਬਿਨਾ ਕੋਈ ਹੋਰ ਚਾਰਾ ਨਹੀਂ ਰਿਹਾ |

ਅਫਗਾਨੀ ਸਿੱਖਾਂ ਅਤੇ ਹਿੰਦੂਆਂ ਦੇ ਕੈਨੇਡਾ ਵਿੱਚ ਮੁੜ ਵਸੇਵੇ ਲਈ WSO ਲਗਾਤਾਰ ਮਨਮੀਤ ਸਿੱਖ ਭੁੱਲਰ ਸੰਸਥਾ ਨਾਲ ਕੰਮ ਕਰ ਰਹੀ ਹੈ | ਹੁਣ ਤਕ ੧੫ ਸ਼ਰਨਾਰਥੀ ਪਰਿਵਾਰ ਕੈਨੇਡਾ ਵਿੱਚ ਵੱਸ ਚੁਕੇ ਹਨ | ਹੋਰ ਪਰਿਵਾਰ ਇਸ ਉਮੀਦ ਵਿੱਚ ਹਨ ਕੇ ਉਹਨਾਂ ਨੂੰ ਅਫਗਾਨਿਸਤਾਨ ਵਿਚੋਂ ਕੱਢ ਲਿਆ ਜਾਵੇ |

ਤਜਿੰਦਰ ਸਿੰਘ ਸਿੱਧੂ WSO ਦੇ ਪ੍ਰਧਾਨ ਨੇ ਕਿਹਾ " ਅੱਜ ਦਾ ਅੱਤਵਾਦੀ ਹਮਲਾ ਬਹੁਤ ਹੀ ਨਿੰਦਣ ਯੋਗ ਹੈ ਅਤੇ ਇਸ ਵਿੱਚ ਬਹੁਤ ਸਿੱਖ ਮਾਰੇ ਗਏ ਹਨ ਪਰ ਅਫਸੋਸ ਕੇ ਇਹ ਪਹਿਲੀ ਵਾਰ ਨਹੀਂ ਹੋਇਆ ਅਤੇ ਅਫਗਾਨਿਸਤਾਨ ਸਰਕਾਰ ਅਫਗਾਨੀ ਸਿੱਖਾਂ ਨੂੰ ਸੁਰੱਖਿਆ ਦੇਣ ਤੋਂ ਇਕ ਵਾਰ ਫੇਰ ਅਸਮਰੱਥ ਰਹੀ ਹੈ |

ਅਫਗਾਨੀ ਸਿੱਖ ਤੇ ਹਿੰਦੂ ਬਹੁਤ ਵਾਰ ਬੇਨਤੀ ਚੁਕੇ ਹਨ ਕੇ ਓਹਨਾ ਦੀ ਜ਼ਿੰਦਗੀ ਬਹੁਤ ਖ਼ਤਰੇ ਵਿੱਚ ਹੈ ਅਤੇ ਉਹਨਾਂ ਨੂੰ ਕਿਸੇ ਵੀ ਹਾਲਤ ਵਿੱਚ ਇਥੋਂ ਕੱਢ ਲਿਆ ਜਾਵੇ | ਜਦੋਂ ਕੇ ਸਾਰੀ ਦੁਨੀਆਂ ਅਤੇ ਕੈਨੇਡਾ ਲਈ ਇਹ ਸਮਾਂ ਕੋਰੋਨਾ ਵਾਇਰਸ ਨਾਲ ਨਜਿੱਠਣ ਵਾਲਾ ਹੈ ਪਰ ਅਸੀਂ ਅਫਗਾਨੀ ਸਿੱਖਾਂ ਅਤੇ ਹਿੰਦੂਆਂ ਦੀ ਜ਼ਰੂਰਤ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ|

ਅਸੀਂ ਕੈਨੇਡੀਅਨ ਸਰਕਾਰ ਨੂੰ ਪੁਰਜ਼ੋਰ ਬੇਨਤੀ ਕਰਦੇ ਹਾਂ ਕਿ ਉਹ ਅਫਗਾਨੀ ਸਿੱਖਾਂ ਅਤੇ ਹਿੰਦੂਆਂ ਦੀਆਂ ਸ਼ਰਨਾਰਥੀ ਅਰਜ਼ੀਆਂ ਤੇ ਪਹਿਲ ਦੇ ਅਧਾਰ ਤੇ ਕੰਮ ਕਰਨ ਅਤੇ ਇਨ੍ਹਾਂ ਅਰਜ਼ੀਆਂ ਨੂੰ ਛੇਤੀ ਤੋਂ ਛੇਤੀ ਨਿਪਟਾਉਣ | ਸਰਕਾਰ, ਕੈਨੇਡੀਅਨ ਪਰਿਵਾਰਾਂ ਨੂੰ ਮੰਜੂਰੀ ਦੇਵੇ ਕੇ ਉਹ ਬਾਕੀ ਦੇ ਅਫਗਾਨੀ ਪਰਿਵਾਰਾਂ ਨੂੰ ਸਿੱਧੀ ਸਪੋਨਸੋਰਸ਼ਿਪ ਭੇਜ ਕੇ ਕੈਨੇਡਾ ਮੰਗਵਾ ਸਕਣ|

 

The World Sikh Organization of Canada (WSO) is a non-profit organization with a mandate to promote and protect the interests of Canadian Sikhs as well as to promote and advocate for the protection of human rights for all individuals