WSO Calls for Rejection of Italian "Modified" Kirpan Proposal

Ottawa (July 4, 2017):  The World Sikh Organization of Canada has called on the Sikh community and Sikh authorities to reject the proposed Italian "modification" of the kirpan.  

According to reports, an Italian delegation seeking approval of a modified kirpan met with Jathedar Gurbachan Singh on June 26, 2017, seeking the Akal Takhat's blessings for the modified design.  The modified kirpan would be produced in Italy, and issued to Sikhs with an individualized serial number and "license".  The proposed kirpan would be flexible and does not appear to have a tip or edge.  Only these modified kirpans could be worn by Sikhs in Italy.  

The WSO's President, Mukhbir Singh has written to Jathedar Gurbachan Singh and SGPC President, Prof. Kirpal Singh Badungar, encouraging them to strongly reject any attempt to re-design the kirpan or have the kirpan produced and issued by Italian authorities.  

The text of his letter is as follows (Punjabi version follows English):

Singh Sahib G. Gurbachan Singh

Jathedar, Sri Akal Takhat Sahib

Sri Amritsar, Punjab

Dear Jathedar Sahib,

We are writing to express our concern with respect to the recent presentation by an Italian delegation led by S. Sukhdev Singh Kang of a “specially designed” kirpan for approval by Sri Akal Takhat Sahib.

The kirpan being presented for approval is reportedly made of a flexible material and appears to have a rounded tip and no edge.  Each kirpan is to be prepared in Italy, marked with a serial number, issued to Sikhs by the government, and will be accompanied by a “license”. 

This type of interference in the Sikhs’ right to wear the kirpan is unprecedented and unacceptable.  No government has the right to “issue” a kirpan to Gursikhs and furthermore, any government alteration or interference with the shape or attributes of a kirpan is intolerable.  Acceptance of this model will have severe and negative repercussions for Sikhs across the world.

In Canada, as you may be aware, Sikhs have worked towards the accommodation of the kirpan in public spaces such as hospitals, schools, courtrooms and hospitals.  While agreements have included limits on size or required that the kirpan be worn underneath the clothes, no attempt to alter or regulate the shape or attributes of the kirpan has ever been accepted by Sikhs. Though the process has taken years, the kirpan is now widely accepted and accommodated in Canada. 

The Italian government’s attempt to design and issue kirpans to Sikhs on the pretext that the kirpan is too much like a “weapon” is a legally flawed argument.  Workers who have a “good reason” to have tools like knives or blades are permitted to carry them by the authorities, however, the Italian court has ruled that Sikhs have not established a good reason to wear the kirpan.  This is a fundamentally flawed and incorrect conclusion that must be legally challenged.  Accepting this decision and allowing the Italian government to interfere in the Sikhs’ right to wear the kirpan is the wrong approach and cannot be permitted.  The WSO is prepared to assist Italian Sikhs in challenging the restrictions on the kirpan.

We are writing to inform you that Canadian Sikhs reject the Italian proposal to design and distribute the kirpan. Accepting such interference would have long term negative repercussions for Sikhs across the world.  We expect the Singh Sahibans and Jathedar of Sri Akal Takhat Sahib to strongly and clearly reject this proposal. 

With best wishes and regards,

Mukhbir Singh
President
World Sikh Organization of Canada

 

ਸਿੰਘ ਸਾਹਿਬ ਜਥੇਦਾਰ ਗਿਆਨੀ ਗੁਰਬਚਨ ਸਿੰਘ
ਜਥੇਦਾਰ, ਸ੍ਰੀ ਅਕਾਲ ਤਖਤ ਸਾਹਿਬ
ਸ੍ਰੀ ਅੰਮ੍ਰਿਤਸਰ ਸਾਹਿਬ, ਪੰਜਾਬ

ਮਾਨਯੋਗ ਸਿੰਘ ਸਾਹਿਬ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ,
ਸਾਨੂੰ ਇਹ ਜਾਣ ਕੇ ਬਹੁਤ ਦੁਖ ਹੋਇਆ, ਕਿ ਇਟਲੀ ਤੋਂ, ਸ: ਸੁਖਦੇਵ ਸਿੰਘ ਕੰਗ ਦੀ ਅਗਵਾਈ ਹੇਠ, ਇਕ ਵਫ਼ਦ ਨੇ, ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ, ਇਕ ਖਾਸ 'ਤੇ "ਨਵੀਂ ਬਣਤਰ" ਦੀ ਕਿਰਪਾਨ ਵਾਸਤੇ ਪ੍ਰਵਾਨਗੀ ਲੈਣ ਲਈ ਪੇਸ਼ਕਸ਼ ਕੀਤੀ।

ਪਤਾ ਲਗਾ ਹੈ ਕਿ ਜਿਸ ਕਿਰਪਾਨ ਦੀ ਪ੍ਰਵਾਨਗੀ ਲਈ ਦਰਖਾਸਤ ਕੀਤੀ ਜਾ ਰਹੀ ਹੈ; ਇਹ ਕਿਸੇ ਕੋਮਲ, ਲਚਕਦਾਰ ਲੋਹੇ ਨਾਲ ਬਣਾਈ ਗਈ ਹੈ 'ਤੇ ਇਸ ਦੀ ਨਾਂ ਤਾਂ ਕੋਈ 'ਨੋਕ' ਹੈ 'ਤੇ ਨਾਂ ਹੀ ਕੋਈ 'ਧਾਰ'। ਹਰ ਇਕ ਕਿਰਪਾਨ, ਇਟਲੀ ਵਿਚ ਬਣਾਈ ਜਾਵੇਗੀ, ਪਛਾਣ ਲਈ ਹਰ ਇਕ ਕਿਰਪਾਨ ਤੇ ਵੱਖਰਾ ਨੰਬਰ ਉਕਰਿਆ ਜਾਵੇਗਾ, ਹਰ ਇਕ ਕਿਰਪਾਨ ਦੇ ਨਾਲ ਇਕ ਖਾਸ ਸਨਦ ਜਾਂ ਸਰਟੀਫ਼ਿਕੇਟ ਵੀ ਹੋਵੇਗਾ 'ਤੇ ਇਹ, ਸਿੱਖਾਂ ਨੂੰ, ਸਰਕਾਰ ਵਲੋਂ, ਮੁਹਯਾ ਕਰਵਾਈ ਜਾਵੇਗੀ।  ਸਿਰਫ ਇਹ ਕਿਰਪਾਨ ਨੂੰ ਹੀ ਮਾਨਤਾ ਦਿਤੀ ਜਾਵੇਗੀ।

ਸਿੱਖਾਂ ਦੇ ਕਿਰਪਾਨ ਪਹਿਨਣ ਦੇ ਬੁਨਿਆਦੀ ਹੱਕਾਂ ਵਿਚ, ਇਸ ਤਰ੍ਹਾਂ ਦੀ ਦਖਲ-ਅੰਦਾਜ਼ੀ, ਪਹਿਲਾਂ ਕਦੇ ਵੀ ਨਹੀਂ ਹੋਈ 'ਤੇ ਇਹ, ਸਿੱਖਾਂ ਨੂੰ ਕਦੇ ਵੀ ਮੰਜੂਰ ਨਹੀਂ ਹੋਵੇਗੀ। ਕਿਸੇ ਵੀ ਸਰਕਾਰ ਨੂੰ, ਕੋਈ ਹੱਕ ਨਹੀਂ, ਕਿ ਉਹ ਗੁਰੂ ਦੇ ਸਿੱਖਾਂ ਨੂੰ, ਉਨ੍ਹਾਂ ਦੇ ਕਕਾਰ ਵਜੋਂ, ਇਹ ਕਿਰਪਾਨ 'ਇੱਸ਼ੂ' ਕਰੇ। ਸਿੱਖਾਂ ਦੇ ਕੱਕਾਰਾਂ ਦੀ ਬਣਤਰ ਜਾਂ ਆਕਾਰ ਵਿਚ, ਕਿਸੇ ਵੀ ਸਰਕਾਰ ਵਲੋਂ ਤਬਦੀਲੀ ਕਰਨ ਦੀ ਕੋਸ਼ਿਸ਼, ਸਿੱਖਾਂ ਨੂੰ ਬਰਦਾਸ਼ਤ ਨਹੀਂ ਹੋਵੇਗੀ। ਇਸ ਪੇਸ਼ਕਸ਼ ਦੀ ਪ੍ਰਵਾਨਗੀ, ਦੁਨੀਆ ਭਰ ਵਿਚ, ਸਿੱਖਾਂ ਲਈ ਬੇਹੱਦ ਪਰੇਸ਼ਾਨੀਆਂ ਦਾ ਕਾਰਨ ਬਣ ਜਾਵੇਗੀ। 

ਆਪ ਜੀ ਨੂੰ ਪਤਾ ਹੋਵੇਗਾ, ਕਿ ਕਨੇਡਾ ਵਿਚ, ਸਿੱਖਾਂ ਨੇ ਬਹੁਤ ਹੀ ਸ਼ਿੱਦਤ 'ਤੇ ਮਿਹਨਤ ਨਾਲ, ਹਸਪਤਾਲਾਂ, ਸਕੂਲਾਂ, ਕਚਿਹਰੀਆਂ 'ਤੇ ਹੋਰ ਖੁੱਲੀਆਂ, ਸਾਰਵਜਨਕ ਥਾਂਵਾਂ ਵਿਚ, ਗੁਰਸਿੱਖਾਂ ਲਈ, ਕਿਰਪਾਨ ਧਾਰਨ ਕਰਨ ਦਾ ਹੱਕ ਹਾਸਲ ਕੀਤਾ ਹੈ। ਭਾਂਵੇਂ ਕਿਰਪਾਨ ਦੀ ਲੰਬਾਈ 'ਤੇ ਇਸ ਨੂੰ ਧਾਰਨ ਕਰਨ ਦੇ ਤਰੀਕਿਆਂ ਉਪਰ, ਦੋਹਾਂ ਧਿਰਾਂ ਨੇ, ਸੁਲਝੇ ਹੋਏ ਢੰਗ ਨਾਲ, ਰੱਜ਼ਾਮੰਦੀ ਕੀਤੀ ਹੈ; ਪਰ ਸਿੱਖਾਂ ਨੇ, ਕਦੇ ਵੀ, ਕਿਰਪਾਨ ਦੀ ਬਣਤਰ, ਆਕਾਰ ਜਾਂ ਹੋਰ ਵਿਸ਼ੇਸ਼ਤਾਂਵਾਂ ਸੰਬੰਧੀ ਕੋਈ ਵੀ ਪਾਬੰਦੀ ਜਾਂ ਦਬਾਅ ਨਹੀਂ ਬਰਦਾਸ਼ਤ ਕੀਤਾ । ਭਾਂਵੇਂ ਇਸ ਉਪਰਾਲੇ ਵਿਚ ਕਈ ਸਾਲ ਲਗ ਗਏ, ਪਰ ਅਜ, ਕਨੇਡਾ ਭਰ ਵਿਚ ਕਿਰਪਾਨ ਨੂੰ ਮਾਨਤਾ ਪ੍ਰਾਪਤ ਹੈ।

ਇਟਲੀ ਦੀ ਸਰਕਾਰ ਵੱਲੋਂ, ਕਿਰਪਾਨ ਦੀ ਬਣਤਰ ਜਾਂ ਆਕਾਰ ਵਿਚ ਤਬਦੀਲੀ ਕਰ ਕੇ, ਸਰਕਾਰੀ ਤੌਰ ਤੇ, ਸਿੱਖਾਂ ਨੂੰ, 'ਇੱਸ਼ੂ' ਕਰਨ ਦੀ ਵਿਉਂਤ; ਇਸ ਬਹਾਨੇ ਨਾਲ ਕਿ, ਕਿਰਪਾਨ ਇਕ ਹਥਿਆਰ ਦਾ ਭੁਲੇਖਾ ਪਾਉਂਦੀ ਹੈ; ਕਾਨੂੰਨ ਦੇ ਪੱਖੋਂ ਇਕ ਖੋਖਲੀ ਦਲੀਲ ਹੈ। ਵਰਕਰਾਂ ਨੂੰ, ਲੋੜ ਮੁਤਾਬਕ, ਚਾਕੂ ਜਾਂ ਹੋਰ ਤਿੱਖੀ ਧਾਰ ਵਾਲੇ ਔਜ਼ਾਰ, ਆਪਣੇ ਨਾਲ ਲਿਜਾਣ ਦੀ ਪੂਰੀ ਖੁੱਲ ਹੈ; ਪਰ ਇਟਲੀ ਦੀਆਂ ਕੋਰਟਾਂ ਨੇ ਨਤੀਜਾ ਕੱਢਿਆ ਹੈ ਕਿ ਸਿੱਖਾਂ ਨੇ, ਕਿਰਪਾਨ ਪਹਿਨਣ ਦੇ ਪੱਖ ਵਿਚ, ਕੋਈ ਮੱਨਣਯੋਗ ਦਲੀਲ ਨਹੀਂ ਪੇਸ਼ ਕੀਤੀ। ਇਸ ਸਿੱਧਾੰਤਕ ਤੌਰ ਤੇ ਗਲਤ ਅਤੇ ਬੇਬੁਨਿਆਦ ਫ਼ੈਸਲੇ ਨੂੰ, ਕਾਨੂੰਨੀ ਤੌਰ ਤੇ ਚੈਲੰਜ ਕਰਨਾ ਚਾਹੀਦਾ ਹੈ। ਇਸ ਫ਼ੈਸਲੇ ਨੂੰ ਸਹਿਜ-ਸੁਭਾਅ ਮੱਨ ਲੈਣਾ ਅਤੇ ਇਟਲੀ ਦੀ ਸਰਕਾਰ ਨੂੰ ਬਿਨਾ ਰੋਕ-ਟੋਕ, ਸਿੱਖਾਂ ਦੇ ਕਿਰਪਾਨ ਪਹਿਨਣ ਦੇ ਹੱਕ ਵਿਚ ਦਖਲਅੰਦਾਜ਼ੀ ਕਰਨ ਦੇਣਾ; ਇਕ ਗਲਤ ਰਾਹ ਇਖਤਿਆਰ ਕਰਨਾ ਹੋਵੇਗਾ 'ਤੇ ਇਹ ਨਹੀਂ ਹੋਣ ਦੇਣਾ ਚਾਹੀਦਾ। ਕਨੇਡਾ ਦੀ ਵਿਸ਼ਵ ਸਿੱਖ ਸੰਸਥਾ, ਇਟਲੀ ਦੇ ਸਿੱਖ ਭਾਈਚਾਰੇ ਨੂੰ, ਸਰਕਾਰ ਵੱਲੋਂ ਕਿਰਪਾਨ ਤੇ ਲਾਈਆਂ ਜਾ ਰਹੀਆਂ ਪਾਬੰਦੀਆਂ ਵਿਰੁਧ ਵਾਜਬ ਕਾਰਵਾਈ ਕਰਨ ਲਈ, ਮੁਨਾਸਬ ਸਹਾਇਤਾ ਦੇਣ ਲਈ ਤਿਆਰ ਹੈ।   

ਅਸੀਂ, ਆਪ ਜੀ ਨੂੰ, ਇਸ ਚਿੱਠੀ ਰਾਹੀਂ, ਸੂਚਤ ਕਰਨਾ ਚਾਹੁੰਦੇ ਹਾਂ, ਕਿ ਕਨੇਡਾ ਦੇ ਸਿੱਖ, ਇਟਲੀ ਦੀ, ਨਵੀਂ ਬਣਤਰ ਦੀ ਕਿਰਪਾਨ 'ਤੇ ਸਰਕਾਰ ਵੱਲੋਂ ਇਸ ਨੂੰ ਸਿੱਖਾਂ ਵਿਚ ਵੰਡਣ ਦੇ ਉਪਰਾਲੇ ਦਾ ਖੰਡਨ ਕਰਦੇ ਹਨ। ਧਾਰਮਕ ਮਸਲਿਆਂ ਵਿਚ, ਇਸ ਤਰ੍ਹਾਂ ਦੀ ਸਰਕਾਰੀ ਦਖਲਅੰਦਾਜ਼ੀ ਨੂੰ, ਸਹਿਜੇ ਹੀ ਮੱਨ ਲੈਣ ਨਾਲ, ਦੁਨੀਆਂ ਭਰ ਵਿਚ, ਸਿੱਖਾਂ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ 'ਤੇ ਗਲਤ ਨਤੀਜੇ ਭੁਗਤਣੇ ਪੈਣਗੇ।

ਅਸੀਂ ਆਸ ਕਰਦੇ ਹਾਂ ਕਿ ਸਮੂਹ ਸਿੰਘ ਸਾਹਿਬਾਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ, ਇਸ, ਕਿਰਪਾਨ ਸੰਬੰਧੀ ਤਜਵੀਜ਼ ਨੂੰ, ਸਪੱਸ਼ਟ ਤੌਰ ਤੇ, ਕਠੋਰ ਸ਼ਬਦਾਂ ਰਾਹੀਂ, ਖੰਡਤ ਕਰਨਗੇ।

ਦਾਸ,

ਮੁਖਬੀਰ ਸਿੰਘ
ਮੁਖ ਸੇਵਾਦਾਰ
World Sikh Organization of Canada