WSO Helps Resolve Edmonton High School Kirpan Issue

Edmonton (October 6, 2016):  The World Sikh Organization of Canada has helped Sahib Singh Bains return to high school in Edmonton after he was told his kirpan was a weapon and would not be permitted in class.

Sahib Singh, 16, is an initiated or amritdhari Sikh and wears the Sikh articles of faith including the kirpan. Last week, a teacher noticed a bulge underneath Sahib Singh's shirt.  When confronted, he confirmed that he wears a kirpan.  Sahib Singh was later approached by his school's principal who told him that the kirpan is a restricted weapon and he would have to turn the kirpan over to him immediately.

In discussions with his principal and vice-principal, Sahib Sahib was offered the option of coming to school without his kirpan or turning his kirpan over to the principal every day in the morning and taking it back after school.  He was further told that because the kirpan is considered a weapon, he may be expelled if he were found wearing it during school hours.

Sahib Singh and his family contacted the WSO for help.  WSO's legal team immediately sent a detailed letter to the principal and school board outlining the right of Canadian Sikhs to wear the kirpan as per the Supreme Court of Canada's Multani decision as well as background material on the significance of the kirpan.

A meeting was arranged between Sahib Singh, his family and the school's principals.  A WSO representative also attended the meeting. The principals expressed their regret at not having been aware of the significance of the kirpan or the legal duty to accommodate Sikh students and asked for forgiveness for the inconvenience caused by their actions.

WSO Vice-President for Alberta Tejinder Singh Sidhu said, "We're proud that Sahib Singh stood up for his rights and we are pleased we could help him return to school while wearing his kirpan as soon as was possible.  It is important that whenever there is an issue involving religious discrimination those affected get the advice and assistance they need to resolve the situation.  The WSO is proud to offer this assistance, free of charge, to all individuals."

Sahib Singh said, "I'd like to thank the WSO for quickly stepping in and helping to resolve the situation.  I was confused and disappointed when my kirpan was taken away but now I know that no other Sikh student will run into the same difficulty as me and we've made a positive difference out of what was a very negative situation.  If anyone has trouble with their kakaars, I encourage them to go to the WSO for help."

The World Sikh Organization of Canada (WSO) is a national non-profit organization with a mandate to promote and protect the interests of Canadian Sikhs as well as to promote and advocate for the protection of human rights of all individuals, irrespective of race, religion, gender, ethnicity, and social and economic status. 

 

ਐਡਮਿੰਟਨ (ਅਕਤੂਬਰ ੫, ੨੦੧੬): ਕਨੇਡਾ ਦੀ ਵਿਸ਼ਵ ਸਿੱਖ ਸੰਸਥਾ ਦੇ ਸਹਿਯੋਗ ਸਦਕਾ, ਐਡਮਿੰਟਨ ਦੇ ਸਾਹਿਬ ਸਿੰਘ ਬੈਂਸ, ਆਪਣੇ ਹਾਈ-ਸਕੂਲ ਦੀ ਕਲਾਸ ਵਿਚ ਵਾਪਸ ਆ ਸਕੇ ਜਦੋਂ ਕਿ ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹਨਾ ਦੀ ਕਿਰਪਾਨ ਇਕ ਹਥਿਆਰ ਹੈ ਅਤੇ ਇਹ ਪਹਿਨ ਕੇ ਉਹ ਸਕੂਲ ਵਿਚ ਨਹੀਂ ਆ ਸਕਦੇ।

ਸਾਹਿਬ ਸਿੰਘ, ਇਕ ੧੬ ਸਾਲਾ ਅਮ੍ਰਿਤਧਾਰੀ ਗੁਰਸਿੱਖ ਨੌਜਵਾਨ ਹੈ, ਜਿਸਨੇ ਸਿੱਖੀ ਰਹਿਤ ਮੁਤਾਬਕ, ਕਿਰਪਾਨ ਸਹਿਤ, ਸਿੱਖੀ ਦੇ ਪੰਜੇ ਕਕਾਰ ਧਾਰਨ ਕੀਤੇ ਹੋਏ ਹਨ। ਪਿਛਲੇ ਹਫ਼ਤੇ, ਇਕ ਅਧਿਆਪਕ ਨੇ, ਮਹਿਸੂਸ ਕੀਤਾ ਕਿ ਸਾਹਿਬ ਸਿੰਘ ਨੇ ਆਪਣੀ ਕਮੀਜ਼ ਹੇਠਾਂ ਕੁਝ ਲੁਕੋਇਆ ਹੋਇਆ ਹੈ। ਪੁੱਛਣ ਤੇ, ਉਹਨਾ ਨੇ ਮੱਨਿਆ ਕਿ ਉਹ ਕਿਰਪਾਨ ਪਹਿਨਦਾ ਹਨ। ਕੁਝ ਦੇਰ ਬਾਅਦ ਹੀ, ਸਕੂਲ ਦੇ ਪ੍ਰਿੰਸੀਪਲ ਸਾਹਿਬ ਆਏ 'ਤੇ ਸਾਹਿਬ ਸਿੰਘ ਨੂੰ ਕਿਹਾ ਕਿ ਕਿਰਪਾਨ ਇਕ ਨਾਜਾਇਜ਼ ਹਥਿਆਰ ਹੈ ਅਤੇ ਇਹ ਕਿਰਪਾਨ, ਫ਼ੌਰਨ, ਉਹਨਾ ਦੇ ਹਵਾਲੇ ਕਰਨੀ ਪਵੇਗੀ। 

ਪ੍ਰਿੰਸੀਪਲ ਸਾਹਿਬ ਅਤੇ ਮੀਤ ਪ੍ਰਿੰਸੀਪਲ ਸਾਹਿਬ ਨਾਲ ਗੱਲਾਂ-ਬਾਤਾਂ ਦੌਰਾਨ, ਸਾਹਿਬ ਸਿੰਘ ਨੂੰ ਕਿਹਾ ਗਿਆ ਕਿ ਜਾਂ ਤਾਂ ਉਹ ਕਿਰਪਾਨ ਪਹਿਨ ਕੇ ਸਕੂਲ ਵਿਚ ਨਾਂ ਆਉਣ, ਜਾਂ, ਹਰ ਰੋਜ਼ ਸਵੇਰੇ, ਕਿਰਪਾਨ ਨੂੰ ਪ੍ਰਿੰਸੀਪਲ ਸਾਹਿਬ ਦੇ ਸਪੁਰਦ ਕਰ ਦੇਣ 'ਤੇ ਸਕੂਲ ਦੇ ਖਤਮ ਹੋਣ ਬਾਅਦ, ਵਾਪਸ ਲੈ ਲੈਣ। ਇਹ ਵੀ ਤਾੜਨਾ ਦਿਤੀ ਗਈ ਕਿ ਕਿਰਪਾਨ ਨੂੰ ਇਕ ਹਥਿਆਰ ਵਜੋਂ ਜਾਣਿਆ ਜਾਂਦਾ ਹੈ ਅਤੇ ਜੇ ਉਹਨਾ ਨੂੰ ਸਕੂਲ ਵਿਚ, ਮੁੜ, ਕਿਰਪਾਨ ਪਹਿਨੇ ਦੇਖਿਆ ਗਿਆ ਤਾਂ ਉਹਨਾ ਨੂੰ ਸਕੂਲ ਚੋਂ ਕੱਢਿਆ ਵੀ ਜਾ ਸਕਦਾ ਹੈ।  

ਸਾਹਿਬ ਸਿੰਘ ਅਤੇ aਹਨਾ ਦੇ ਪਰਵਾਰ ਨੇ, ਇਮਦਾਦ ਲਈ, ਵਿਸ਼ਵ ਸਿੱਖ ਸੰਸਥਾ ਨਾਲ ਸੰਪਰਕ ਕਾਇਮ ਕੀਤਾ। ਵਿਸ਼ਵ ਸਿੱਖ ਸੰਸਥਾ ਦੀ ਕਾਨੂੰਨੀ ਮਸਲਿਆਂ ਦੀ ਮਾਹਰ ਟੀਮ ਨੇ ਫ਼ੌਰਨ ਹੀ, ਸਕੂਲ ਦੇ ਪ੍ਰਿੰਸੀਪਲ ਸਾਹਿਬ 'ਤੇ ਸਕੂਲ ਬੋਰਡ ਨੂੰ ਵਿਸਥਾਰ ਭਰੀ ਚਿੱਠੀ ਜਾਰੀ ਕੀਤੀ ਜਿਸ ਰਾਹੀਂ ਉਹਨਾਂ ਨੂੰ ਕਨੇਡਾ ਵਿਚ ਸਿੱਖਾਂ ਦੇ, ਕਿਰਪਾਨ ਧਾਰਨ ਕਰਨ ਦੇ ਵਿਧਾਨਕ ਹੱਕ ਬਾਰੇ ਜਾਣਕਾਰੀ ਦਿਤੀ ਗਈ। ਸੁਪਰੀਮ ਕੋਰਟ ਵਲੋਂ ਦਿੱਤੇ ਗਏ 'ਮੁਲਤਾਨੀ' ਕੇਸ ਦੇ ਫ਼ੈਸਲੇ ਨਾਲ ਸਬੰਧਤ ਜਾਣਕਾਰੀ ਅਤੇ ਕਿਰਪਾਨ ਦੀ ਮਹੱਤਤਾ ਦਾ ਵੀ ਜ਼ਿਕਰ ਕੀਤਾ ਗਿਆ।  

ਸਕੂਲ ਦੇ ਪ੍ਰਿੰਸੀਪਲ ਸਾਹਿਬ ਨਾਲ ਸਾਹਿਬ ਸਿੰਘ 'ਤੇ ਉਹਨਾ ਦੇ ਪਰਵਾਰ ਦੀ ਇਕ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ ਵਿਸ਼ਵ ਸਿੱਖ ਸੰਸਥਾ ਦੇ ਨੁਮਾਇੰਦੇ ਵੀ ਸ਼ਾਮਲ ਹੋਏ। ਇਸ ਮੀਟਿੰਗ ਦੌਰਾਨ, ਪ੍ਰਿੰਸੀਪਲ ਸਾਹਿਬ ਨੇ ਅਫ਼ਸੋਸ ਜ਼ਾਹਿਰ ਕੀਤਾ ਕਿ ਉਹ ਕਿਰਪਾਨ ਦੀ ਮਹੱਤਤਾ ਬਾਰੇ ਜਾਂ ਸਿੱਖ ਵਿਦਿਆਰਥੀਆਂ ਦੀ ਇਸ ਧਾਰਮਕ ਲੋੜ ਨੂੰ ਮੱਦ੍ਹੇ ਨਜ਼ਰ ਰਖਣ ਦੀ ਵਿਧਾਨਕ ਜਾਂ ਕਾਨੂੰਨੀ ਜ਼ਿੱਮੇਵਾਰੀ ਬਾਰੇ ਜਾਣੂ ਨਹੀਂ ਸਨ ਅਤੇ ਉਹਨਾ ਨੇ ਸਾਰਿਆਂ ਨੂੰ ਹੋਈ ਬੇਲੋੜੀ ਖੇਚਲ ਲਈ ਸ਼ਰਮਿੰਦਗ਼ੀ ਪ੍ਰਗਟਾਈ।

ਵਿਸ਼ਵ ਸਿੱਖ ਸੰਸਥਾ ਦੇ ਅਲਬਰਟਾ ਦੇ ਮੀਤ ਪ੍ਰਧਾਨ, ਤਜਿੰਦਰ ਸਿੰਘ ਸਿੱਧੂ ਹੋਰਾਂ ਨੇ ਕਿਹਾ,"ਸਾਨੂੰ ਫ਼ਖਰ ਹੈ ਕਿ ਸਾਹਿਬ ਸਿੰਘ, ਅਪਣੇ ਹੱਕਾਂ ਲਈ ਖੜੇ ਹੋਏ 'ਤੇ ਸਾਨੂੰ ਖੁਸ਼ੀ ਹੈ ਕਿ ਅਸੀਂ ਉਸ ਨੂੰ, ਛੇਤੀ ਤੋਂ ਛੇਤੀ, ਕਿਰਪਾਨ ਧਾਰਨ ਕੀਤੇ ਹੋਏ, ਮੁੜ ਸਕੂਲ਼ ਜਾ ਸਕਣ ਲਈ, ਸਹਾਈ ਹੋ ਸਕੇ। ਇਹ ਬਹੁਤ ਜਰੂਰੀ ਹੈ ਕਿ ਜਦੋਂ ਵੀ ਧਾਰਮਕ ਪੱਧਰ ਤੇ ਵਿਤਕਰਾ ਹੋਣ ਦਾ ਕੋਈ ਮਸਲਾ ਖੜਾ ਹੋਵੇ ਤਾਂ ਸਬੰਧਤ ਜਾਂ ਪ੍ਰਭਾਵਤ ਹੋਏ ਲੋਕ, ਵਾਜਬ ਸਲਾਹ 'ਤੇ ਮਦਦ ਲੈ ਕੇ ਮਸਲੇ ਨੂੰ ਸੁਲਝਾਉਣ। ਵਿਸ਼ਵ ਸਿੱਖ ਸੰਸਥਾ ਨੂੰ ਮਾਣ ਹੈ ਕਿ ਉਹ, ਇਹ ਸੇਵਾਵਾਂ, ਬਗ਼ੈਰ ਕੋਈ ਪੈਸੇ ਲਏ, ਸਾਰਿਆਂ ਲਈ ਮੁਹੱਯਾ ਕਰਦੇ ਹਨ"।  

ਸਾਹਿਬ ਸਿੰਘ ਨੇ ਕਿਹਾ,"ਮੈਂ ਵਿਸ਼ਵ ਸਿੱਖ ਸੰਸਥਾ ਦਾ ਧਨਵਾਦ ਕਰਦਾ ਹਾਂ ਜਿਨ੍ਹਾਂ ਨੇ ਬਿਨ੍ਹਾ ਕਿਸੇ ਢਿੱਲ ਦੇ, ਇਹ ਜ਼ਿੱਮੇਵਾਰੀ ਸੰਭਾਲੀ ਤੇ ਸਥਿਤੀ ਨਾਲ ਨਜਿੱਠਿਆ। ਮੈਂ ਸ਼ਸ਼ੋਪੰਜ ਵਿਚ ਪੈ ਗਿਆ ਸੀ 'ਤੇ ਮਾਯੂਸ ਮਹਿਸੂਸ ਕਰਦਾ ਸੀ ਕਿ ਮੈਨੂੰ, ਆਪਣੀ ਕਿਰਪਾਨ ਤੋਂ ਵਾਂਝਿਆਂ ਕਰ ਦਿੱਤਾ ਜਾਵਾਂਗਾ; ਪਰ ਹੁਣ, ਮੈਨੂੰ ਭਰੋਸਾ ਹੈ ਕਿ ਹੋਰ ਕੋਈ ਵੀ ਸਿੱਖ ਵਿਦਿਆਰਥੀ ਮੇਰੇ ਵਰਗੀ ਸਥਿਤੀ 'ਚ ਨਹੀਂ ਪਹੁੰਚੇਗਾ 'ਤੇ ਅਸੀਂ ਇਕ ਨਾਂਹ-ਪੱਖੀ ਸਥਿਤੀ ਵਿਚੋਂ ਵੀ ਚੰਗਾ ਹੱਲ ਕੱਢ ਸਕੇ ਹਾਂ। ਜੇ ਕਿਸੇ ਨੂੰ ਵੀ ਕਕਾਰਾਂ ਸਬੰਧੀ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਮੈਂ ਉਨ੍ਹਾਂ ਨੂੰ ਇਹੀ ਸਲਾਹ ਦੇਵਾਂਗਾ ਕਿ ਉਹ, ਫ਼ੌਰਨ, ਵਿਸ਼ਵ ਸਿੱਖ ਸੰਸਥਾ ਨਾਲ, ਮਦਦ ਲਈ, ਸੰਪਰਕ ਕਰਨ"।       

ਵਿਸ਼ਵ ਸਿੱਖ ਸੰਸਥਾ WSO) ਇਕ ਨਾਂ-ਮੁਨਾਫ਼ਾ ਸੰਸਥਾ ਹੈ ਜੋ ਕਨੇਡਾ ਦੇ ਸਿੱਖਾਂ ਦੇ ਹਿਤਾਂ ਨੂੰ ਮਹਿਫ਼ੂਜ਼ ਰਖਣ 'ਤੇ ਇਨ੍ਹਾਂ ਦੀ ਪ੍ਰੌੜਤਾ ਦੇ ਨਾਲ ਨਾਲ ਸਾਰੇ ਹੀ ਸ਼ਹਿਰੀਆਂ ਦੇ ਮਨੁੱਖੀ ਹੱਕਾਂ ਦੀ ਰਾਖੀ ਲਈ ਯਤਨਸ਼ੀਲ ਹੈ ਭਾਂਵੇਂ ਉਹ ਕਿਸੇ ਵੀ ਨਸਲ, ਧਰਮ, ਲਿੰਗ, ਸੱਭਿਆਚਾਰ, ਸਮਾਜਕ ਜਾਂ ਆਰਥਕ ਪੱਧਰ ਨਾਲ ਸਬੰਧ ਰਖਦੇ ਹੋਣ।

Showing 1 reaction