Sikhs Can Wear Small Kirpans on Flights Under New Transport Canada Rules

WhatsApp_Image_2017-11-06_at_10.47.03_PM.jpegOttawa (November 6, 2017):  The World Sikh Organization of Canada welcomes the decision by Transport Canada allowing blades of up to 6cm in length on domestic and international flights in Canada.  As of November 27, 2017, kirpans with blades of up to 6cm will be permitted on Canadian flights.  Earlier this year, the WSO had reached out to Transport Canada encouraging the adoption of the international standard so that Sikhs wearing the kirpan could be accommodated.

According to today’s announcement, Transport Canada has amended the prohibited items list so that “very small knife blades (6 cm or less—about the size of a large paper clip) will not be prohibited on domestic or international flights.” 

The exemption does not, however, apply to any flights to the United States.

Sikhs in the UK have already been permitted to fly with kirpans with blades of up to 6cm for some time in accordance with European Union standards. 

WSO President Mukhbir Singh said, “we welcome today’s announcement.  We had shared our concerns with Transport Canada last spring with respect to the accommodation of small kirpans and remained in communication with them over this matter.  By adopting the European Union standard on blade length, Sikh travelers in Canada will be able to wear kirpans with blades of up to 6cm in length.  It is important to understand however, that the size requirements will be enforced strictly and Sikh travelers wishing to travel with their kirpan meet the size requirements.” 

The World Sikh Organization of Canada (WSO) is a non-profit organization with a mandate to promote and protect the interests of Canadian Sikhs, as well as to promote and advocate for the protection of human rights of all individuals, irrespective of race, religion, gender, ethnicity, and social and economic status.

ਵਿਸ਼ਵ ਸਿੱਖ ਸੰਸਥਾ, ਕੈਨੇਡਾ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਊਡਾਣਾਂ ਤੇ ੬ ਸੈਂਟੀਮੀਟਰ ਦੀ ਲੰਬਾਈ ਦੇ ਬਲੇਡ ਦੀ ਆਗਿਆ ਦੇਣ ਵਾਲੇ ਟਰਾਂਸਪੋਰਟ ਕੈਨੇਡਾ ਦੇ ਫੈਸਲੇ ਦਾ ਸਵਾਗਤ ਕਰਦੀ ਹੈ। ੬ ਸੈਂਟੀਮੀਟਰ ਤਕ ਦੇ ਬਲੇਡਾਂ ਵਾਲੀਆਂ ਕਿਰਪਾਨਾਂ ਨੂੰ ਹੁਣ ਅੰਮ੍ਰਿਤਧਾਰੀ ਸਿੱਖ ਸੱਜਾ ਕੇ ਸਫਰ ਕਰ ਸਕਣਗੇ।

ਅੱਜ ਦੇ ਐਲਾਨ ਅਨੁਸਾਰ ਟਰਾਂਸਪੋਰਟ ਕੈਨੇਡਾ ਨੇ ਵਰਜਿਤ ਚੀਜ਼ਾਂ ਦੀ ਸੂਚੀ ਵਿੱਚ ਸੋਧ ਕੀਤੀ ਹੈ ਤਾਂ ਜੋ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਉਡਾਨਾਂ ਤੇ ਛੋਟੇ ਬਲੇਡ (੬ ਸੈਂਟੀਮੀਟਰ ਤੋਂ ਘਟ) ਦੀ ਪਾਬੰਦੀ ਨਹੀ ਹੋਵੇਗੀ।

ਇਹ ਛੋਟ ਅਮਰੀਕਾ ਨੂੰ ਜਾਣ ਵਾਲੀ ਕਿਸੇ ਵੀ ਉਡਾਣ ਤੇ ਲਾਗੂ ਨਹੀ ਹੋਵੇਗੀ।

ਯੂਕੇ ਵਿੱਚ ਸਿੱਖਾਂ ਨੂੰ ਪਹਿਲਾਂ ਹੀ ਯੂਰਪੀ ਯੂਨੀਅਨ ਦੇ ਮਿਆਰ ਅਨੁਸਾਰ ਕੁੱਝ ਸਮੇ ਤੋਂ ੬ ਸੈਂਟੀਮੀਟਰ ਤੱਕ ਦੇ ਬਲੇਡ ਵਾਲੀ ਕਿਰਪਾਨ ਨਾਲ ਹਵਾਈ ਸਫਰ ਕਰਨ ਦੀ ਆਗਿਆ ਦਿੱਤੀ ਗਈ ਸੀ।

ਡਬਲਯੂ ਐਸ ਓ ਦੇ ਪ੍ਰਧਾਨ ਸ੍ਰ ਮੁਖਬੀਰ ਸਿੰਘ ਨੇ ਕਿਹਾ, "ਅਸੀਂ ਅੱਜ ਦੇ ਐਲਾਨ ਦਾ ਸਵਾਗਤ ਕਰਦੇ ਹਾਂ। ਅਸੀ ਕੁਝ ਮਹੀਨੇ ਪਹਿਲਾਂ ਟਰਾਂਸਪੋਰਟ ਕੈਨੇਡਾ ਨਾਲ ਛੋਟੀਆ ਕਿਰਪਾਨਾਂ ਦੀ ਮਨਜ਼ੂਰੀ ਬਾਰੇ ਅਪਣੇ ਵੀਚਾਰ ਸਾਂਝੇ ਕੀਤੇ ਸਨ ਅਤੇ ਇਸ ਮਸਲੇ ਦੇ ਸੰਬੰਧ ਵਿੱਚ ਉਨ੍ਹਾਂ ਨਾਲ ਗੱਲਬਾਤ ਜਾਰੀ ਰੱਖੀ ਸੀ।ਇਸ ਫੈਸਲੇ ਨਾਲ ਹੁਣ ਕੈਨੇਡਾ ਦੇ ਅੰਮ੍ਰਿਤਧਾਰੀ ਸਿੱਖ ਯਾਤਰੂ ਛੋਟੀਆਂ ਕਿਰਪਾਨਾਂ, ਜਿਹਨਾਂ ਦੇ ਬਲੇਡ ੬ ਸੈਂਟੀਮੀਟਰ ਤੋਂ ਘਟ ਹੋਣਗੇ, ਸੱਜਾ ਕੇ ਸਫਰ ਕਰ ਸਕਣਗੇ। ਇਹ ਧਿਆਨ ਰਖਣਾ ਜਰੂਰੀ ਹੈ ਕਿ ਆਕਾਰ ਦੀ ਆਗਿਆ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਅੰਮ੍ਰਿਤਧਾਰੀ ਸਿੱਖਾਂ ਨੂੰ ਸਹੀ ਲੰਬਾਈ ਵਾਲੀ ਕਿਰਪਾਨ ਨਾਲ ਹੀ ਸਫਰ ਕਰਨ ਦਿੱਤਾ ਜਾਵੇਗਾ।"

ਵਿਸ਼ਵ ਸਿੱਖ ਸੰਸਥਾ ਇਕ ਨਾਂ-ਮੁਨਾਫ਼ਾ ਸੰਸਥਾ ਹੈ ਜੋ ਕਨੇਡਾ ਦੇ ਸਿੱਖਾਂ ਦੇ ਹਿਤਾਂ ਨੂੰ ਮਹਿਫ਼ੂਜ਼ ਰਖਣ 'ਤੇ ਇਨ੍ਹਾਂ ਦੀ ਪ੍ਰੌੜਤਾ ਦੇ ਨਾਲ ਨਾਲ ਸਾਰੇ ਹੀ ਸ਼ਹਿਰੀਆਂ ਦੇ ਮਨੁੱਖੀ ਹੱਕਾਂ ਦੀ ਰਾਖੀ ਲਈ ਯਤਨਸ਼ੀਲ ਹੈ ਭਾਂਵੇਂ ਉਹ ਕਿਸੇ ਵੀ ਨਸਲ, ਧਰਮ, ਲਿੰਗ, ਸੱਭਿਆਚਾਰ, ਸਮਾਜਕ ਜਾਂ ਆਰਥਕ ਪੱਧਰ ਨਾਲ ਸਬੰਧ ਰਖਦੇ ਹੋਣ।

Showing 2 reactions