Kirpan to be accommodated at Alberta courthouses

Calgary (January 25, 2013) – The World Sikh Organization of Canada has worked with the Government of Alberta and Alberta Human Rights Commission to develop accommodation guidelines for the kirpan in Alberta courthouses.  

The kirpan is an important article of faith worn by amritdhari or initiated Sikhs which represents spiritual wisdom and the duty to stand against injustice.

With the assistance of the Honourable Manmeet S. Bhullar, Minister of Service Alberta, the WSO has ensured that the Alberta accommodation follows a similar accommodation procedure that was announced last year for Toronto courthouses.

Sikhs will be permitted to wear the kirpan in public areas of Alberta courthouses, subject to an individualized risk assessment and the following guidelines:

  • A person who wishes to enter a Alberta courthouse wearing a kirpan must self-identify as a Khalsa Sikh and inform the court officer that they are carrying a kirpan upon arrival;
  • All articles of the Sikh faith must be worn and available for proof, if required;
  • The total length of the kirpan, including the sheath, may not exceed 7.5 inches with a blade of not more than 4 inches;
  • The kirpan must be worn under clothing and not be easily accessible and remain so throughout the courthouse attendance.

WSO has worked with the Alberta Sheriffs and Security Operations Branch to prepare training material for court officers on the kirpan and appropriate techniques to screen Sikh visitors to courthouses. Training has occurred and the accommodation procedure is currently in place.  

The kirpan accommodation was developed as a settlement to a human rights complaint filed by Tejinder Singh Sidhu in 2008 when he was denied entry to the Calgary courthouse because he was wearing a kirpan.  Sidhu had been summoned to court by subpoena to testify as a witness to a fatal car accident. 

WSO legal counsel Balpreet Singh said, “the accommodation of the kirpan in Alberta courthouses is another significant step that follows the accommodation that was reached in Toronto courthouses last year.  The accommodation procedure ensures courthouse security is maintained while allowing Sikhs to wear the kirpan according to the requirements of their faith.  We will be working to ensure that the Sikh community is familiar with the accommodation guidelines and that the roll out of the policy proceeds smoothly.”

Tejinder Singh Sidhu said, “although it’s been a long road, I’m glad this situation has resulted in positive change for the community and that the importance of the kirpan as an article of faith has been recognized.”

The World Sikh Organization of Canada (WSO) is a non-profit organization with a mandate to promote and protect the interests of Canadian Sikhs as well as to promote and advocate for the protection of human rights for all individuals, irrespective of race, religion, gender, ethnicity, and social and economic status.

 

ਕਿਰਪਾਨ ਨੂੰ ਅਲਬਰਟਾ ਦੀਆਂ ਅਦਾਲਤਾਂ ਵਿਚ ਮਾਨਤਾ 

 ਕੈਲਗਰੀ  :  ਵਰਲਡ ਸਿੱਖ ਓਰਗੇਨਾਈਜ਼ੇਸ਼ਨ  (ਡਬਲਯੂ ਐਸ ਓ ) ਕੈਨੇਡਾ  ਨੇ  ਅਲਬਰਟਾ ਸਰਕਾਰ ਅਤੇ  ਅਲਬਰਟਾ ਮਨੁੱਖੀ ਅਧਿਕਾਰ ਸੰਸਥਾ ਨਾਲ ਰਲਕੇ ਕਿਰਪਾਨ ਪਹਿਨਣ ਨੂੰ ਮਾਨਤਾ ਦੇਣ ਸਬੰਧੀ ਦਿਸ਼ਾਨਿਰਦੇਸ਼ ਤਿਆਰ  ਕੀਤੇ ਹਨ ।

ਕਿਰਪਾਨ ਸਿੱਖੀ  ਦਾ ਇਕ ਅਹਿਮ ਪਵਿਤਰ ਅੰਗ (ਕਕਾਰ) ਹੈ ਜਿਸ ਨੂੰ ਅਮ੍ਰਿਤਧਾਰੀ ਸਿੱਖ ਆਤਮਿਕ ਚੜ੍ਹਦੀ ਕਲਾ ਅਤੇ ਜ਼ੁਲਮ ਦੇ ਖਿਲਾਫ਼ ਖੜਨ ਲਈ ਧਾਰਮਿਕ ਨਿਸ਼ਾਨੀ (ਕਕਾਰ) ਵਜੋਂ ਪਹਿਨਦੇ ਹਨ ।

 ਮਾਣਯੋਗ ਮਨਮੀਤ ਸਿੰਘ ਭੁੱਲਰ,  ਸਰਵਿਸ ਮੰਤਰੀ  ਅਲਬਰਟਾ  ਦੇ  ਸਹਿਯੋਗ  ਨਾਲ  ਡਬਲਯੂ ਐਸ ਓ  ਨੇ ਕਿਰਪਾਨ ਪਹਿਨਣ ਦੀ ਮਾਨਤਾ-ਨੀਤੀ  ਉਸੇ ਤਰਾਂ ਦੀ ਲਾਗੂ  ਕਾਰਵਾਈ ਹੈ ਜਿਸ ਤਰਾਂ ਦੀ ਮਾਨਤਾ-ਨੀਤੀ ਪਹਿਲਾਂ ਹੀ ਟਰਾਂਟੋ ਦੀਆਂ ਅਦਾਲਤਾਂ ਵਿਚ ਐਲਾਨੀ ਜਾ ਚੁਕੀ ਹੈ  ।

 ਸਿੱਖਾਂ ਨੂੰ  ਅਲਬਰਟਾ ਦੀਆਂ ਅਦਾਲਤਾਂ ਵਿਚ ਅਤੇ ਅਦਾਲਤ ਦੀਆਂ ਜਨਤਕ ਥਾਵਾਂ ਉਤੇ ਕਿਰਪਾਨ ਪਹਿਨਣ ਦੀ ਇਜਾਜ਼ਤ ਹੇਠ ਲਿਖੀਆਂ ਸ਼ਰਤਾਂ ਤੇ  ਹੋਵਗੀ :-

  • ਜਿਹੜਾ ਵਿਅੱਕਤੀ ਅਲਬਰਟਾ ਦੀਆਂ ਅਦਾਲਤਾਂ ਵਿਚ ਕਿਰਪਾਨ ਪਹਿਨਕੇ ਜਾਣਾ ਚਾਹੁੰਦਾ ਹੋਵੇ  ਉਸਨੂੰ ਅਦਾਲਤ ਵਿਚ  ਦਾਖਲ ਹੋਣ ਸਮੇਂ ਖਾਲਸਾ [ਅੰਮ੍ਰਿਤਧਾਰੀ] ਸਿੱਖ ਹੋਣ ਦਾ ਸਵੈ ਪ੍ਰਮਾਣ ਦੇਣਾ ਜਰੂਰੀ ਹੋਵੇਗਾ ਅਤੇ ਅਦਾਲਤ ਦੇ  ਸਮਰਥ ਅਧਿਕਾਰੀ ਨੂੰ  ਕਿਰਪਾਨ  ਪਹਿ਼ਨੀ ਹੋਣ  ਸੰਬੰਧੀ ਸੂਚਤ ਕਰਨਾ ਪਵੇਗਾ।
  • ਸਬੰਧਤ ਵਿਅੱਕਤੀ ਦੇ ਸਿੱਖ ਧਰਮ ਦੇ ਸਾਰੇ ਕਕਾਰ ਪਹਿਨੇ ਹੋਣ  ਜੋ ਕਿ ਲੋੜ ਪੈਣ ਤੇ ਸਬੂਤ ਵਜੋਂ ਪੇਸ਼ ਕਰਨੇ ਲਾਜ਼ਮੀ ਹਨ ।
  • ਮਿਆਨ ਸਮੇਤ ਕਿਰਪਾਨ ਦੀ ਕੁਲ ਲੰਬਾਈ 7.5 ਇੰਚ ਅਤੇ ਬਲੇਡ(ਫਰ੍ਹ )ਦੀ  ਲੰਬਾਈ 4 ਇੰਚ ਤੋਂ ਵੱਧ ਨਹੀਂ ਹੋਣੀ ਚਾਹੀਦੀ ।
  • ਕਿਰਪਾਨ ਨੂੰ ਕਪੜਿਆਂ ਹੇਠ ਪਾਉਣਾ ਲਾਜ਼ਮੀ ਹੋਵੇਗਾ ਤਾਂ ਜੋ ਇਹ ਆਸਾਨੀ ਨਾਲ ਬਾਹਰ ਨਾ ਕੱਢੀ ਜਾ ਸਕੇ ਅਤੇ ਸਾਰੀ ਅਦਾਲਤੀ ਕਾਰਵਾਈ ਸਮੇਂ ਇਸੇ ਹੀ ਤਰ੍ਹਾਂ ਰਹੇ ।

 ਡਬਲਯੂ ਐਸ ਓ ਨੇ ਸ਼ੈਰਿਫ ਅਤੇ ਸੁਰਖਿਆ ਸ਼ਾਖਾ ਅਲਬਰਟਾ ਨਾਲ ਰਲਕੇ ਢੁਕਵੀਆਂ ਵਿਉਂਤਾਂ ਤੇ ਤਕਨੀਕਾਂ ਉਪਲਭਧ ਕਰਾਕੇ ਅਦਾਲਤੀ ਅਧਿਕਾਰੀਆਂ ਨੂੰ ਕਿਰਪਾਨ ਅਤੇ ਇਸਨੂੰ ਪਹਿਨਕੇ ਆਉਣ ਵਾਲੇ ਸਿੱਖਾਂ ਸਬੰਧੀ ਜਾਣਕਾਰੀ ਪ੍ਰਦਰਸ਼ਤ ਕੀਤੀ ਹੈ ।

ਕਿਰਪਾਨ ਸਬੰਧੀ ਮਾਨਤਾ ਤੇ ਸਹਿਮਤੀ ਦੀ ਗਲਬਾਤ ਓਸ ਵਾਲੇ ਸ਼ੁਰੂ ਹੋਈ  ਜਦੋਂ ਤਜਿੰਦਰ ਸਿੰਘ ਸਿਧੂ ਨੇ ਮਨੁੱਖੀ ਅਧਿਕਾਰਾਂ ਤਹਿਤ ਸਾਲ 2008 ਵਿਚ ਸ਼ਕਾਇਤ ਕੀਤੀ ਕਿ ਉਸਨੂੰ ਕਿਰਪਾਨ ਪਹਿਨਣ ਕਰਕੇ ਕੈਲਗਰੀ ਦੀ ਅਦਾਲਤ ਅੰਦਰ ਜਾਣ ਤੋਂ ਰੋਕ ਦਿਤਾ ਗਿਆ ਹਾਲਾਂਕਿ ਉਸਨੂੰ ਅਦਾਲਤ ਵਲੋਂ  ਇਕ ਮਾਰੂ ਕਾਰ  ਹਾਦਸੇ  ਵਿਚ ਗਵਾਹ ਦੇ ਤੌਰ ਤੇ  ਸੰਮਨ ਕੀਤਾ ਗਿਆ ਸੀ | 

ਡਬਲਯੂ ਐਸ  ਦੇ ਵਕੀਲ ਬਲਪ੍ਰੀਤ ਸਿੰਘ ਨੇ ਕਿਹਾ ," ਅਲਬਰਟਾ ਦੀਆਂ ਅਦਾਲਤਾਂ ਵਿਚ ਕਿਰਪਾਨ ਪਹਿਨਣ ਨੂੰ ਮਾਨਤਾ ਇਕ ਹੋਰ ਮਹੱਤਵਪੂਰਨ ਪ੍ਰਾਪਤੀ ਹੈ ਜੋ ਕਿ ਟਰਾਂਟੋ ਦੀਆਂ ਅਦਾਲਤਾਂ ਵਿਚ ਪਹਿਲਾਂ ਹੀ ਪ੍ਰਾਪਤ ਕੀਤੀ ਜਾ ਚੁਕੀ ਹੈ  ਇਸ  ਸਿਹਮਤੀ ਪ੍ਰਕਿਰਿਆ ਅਨੁਸਾਰ ਜਦੋਂ ਸਿੱਖ ਕਿਰਪਾਨ  ਪਹਿਨਕੇ ਆਉਣਗੇ ਤਾਂ ਅਦਾਲਤਾਂ ਦੀ ਸੁਰਖਿਆ ਨੂੰ  ਵੀ ਧਿਆਨ ਵਿਚ ਰਖਿਆ ਜਾ ਸਕੇਗਾ। ਅਸੀਂ ਇਹ ਜਤਨ  ਕਰਾਂਗੇ ਕਿ ਸਿੱਖ ਭਾਈਚਾਰਾ ਇਸ ਸਝੌਤੇ ਦੀਆਂ ਮਦਾਂ ਨੂੰ ਸਮਝੇ ਅਤੇ ਸਚਾਰੂ ਰੂਪ ਵਿਚ ਲਾਗੂ ਕਰਨ ਲਈ ਸਹਿਜੋਗ ਦੇਵੇ|”

ਤਜਿੰਦਰ ਸਿੰਘ ਸਿਧੂ ਨੇ ਕਿਹਾ, "ਇਹ ਕਾਫੀ ਲੰਮਾ ਪੈਂਡਾ ਸੀ ਪਰ ਮੈ ਖੁਸ਼ ਹਾਂ ਕਿ ਇਸ ਕਰਕੇ ਸਾਡੇ ਸਿਖ ਭਾਈਚਾਰੇ ਦਾ ਫਾਇਦਾ ਹੋਯਾ ਹੈ ਅਤੇ ਕਿਰਪਾਨ ਨੂੰ ਸਾਡੇ ਧਰਮ ਦੇ ਇਕ ਅਨਿਖੜਵੇ ਅੰਗ ਵਜੋ ਪਹਚਾਣਿਆ ਗਿਆ ਹੈ।”

ਵਰਲਡ ਸਿੱਖ ਓਰਗੇਨਾਈਜੇਸ਼ਨ  (ਡਬਲਯੂ ਐਸ ਓ) ਏਕ ਗੈਰ ਵਪਾਰਕ ਜਥੇਬੰਦੀ ਹੈ ਜੋ  ਕੈਨੇਡਾ ਦੇ ਸਿੱਖਾਂ ਦੇ  ਹੱਕਾਂ ਦੀ ਰਾਖੀ ਅਤੇ ਪ੍ਰਚਾਰ ਲਈ ਵਚਨਵੱਧ ਹੈ ਇਸ ਤੋਂ ਇਲਾਵਾ  ਇਹ ਬਿਨਾਂ ਕਿਸੇ ਜਾਤੀ,ਧਰਮ, ਲਿੰਗ,ਸਮਾਜਿਕ ਅਤੇ ਆਰਥਕ  ਰੁਤਬੇ  ਦੇ ਭੇਦਭਾਵ ਤੋਂ ਸਾਰੇ  ਵਿਅੱਕਤੀਆਂ  ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈਵੀ  ਵਚਨਵੱਧ ਹੈ ।   

ਕ੍ਰਿਪਾ ਕਰਕੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ :-

                ਬਲਪ੍ਰੀਤ ਸਿੰਘ  

                 ਲੀਗਲ ਐਡਵਾਈਜ਼ਰ

  416-904-9110

balpreetsingh@worldsikh.org